ਜਗਰਾਉਂ ਦੀਆਂ ਕਾਲੀਆਂ ਭੇਡਾਂ ਵਾਲੀ ਬਾਤ ਬੁੱਝਣ ਲਈ ਜਗਰਾਉਂ ਦੇ ਲੋਕ ਤਰਲੋ ਮੱਛੀ ਕਿਉਂ?
Black Sheep of Jagraon
ਜਾਣੋਂ ਤੱਥ :- ਆਮ ਤੌਰ ਤੇ ਤੇਜ ਤਰਾਰ ਰਾਜਨੀਤਿਕ ਆਗੂ ਹਾਜ਼ਰ ਗੁਨਾਹਗਾਰਾਂ ਨੂੰ ਸਜ਼ਾ ਭੁਗਤਣ ਲਈ ਤਿਆਰ ਰਹਿਣ ਵਾਸਤੇ, ਗੱਲਾਂ ਗੱਲਾਂ ਵਿਚ ਲੁੱਕਵੇਂ ਸੰਕੇਤ ਰਾਂਹੀ ਸੰਦੇਸ਼ ਛੱਡ ਜਾਂਦੇ ਹਨ। ਦਿੱਤੇ ਸਨੇਹੇ ਦੀ ਕਸੂਰਵਾਰ ਨੂੰ ਤਾਂ ਤੁਰੰਤ ਸਮਝ ਆ ਜਾਂਦੀ ਹੈ। ਪਰ ਅਜਿਹਾ ਸੰਕੇਤ ਆਮ ਸੁਣਨ ਵਾਲਿਆਂ ਦੀ ਸਮਝ ਵਿਚ ਨਹੀਂ ਆਉਂਦਾ ਅਤੇ ਲੋਕ ਅਸਲੀਅਤ ਜਾਨਣ ਲਈ ਤਰਲੋ ਮੱਛੀ ਹੋ ਜਾਂਦੇ ਹਨ।
ਇਕ ਅਜਿਹੀ ਘਟਨਾ ਪਹਿਲੀ ਨਵੰਬਰ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਜੱਚਾ ਬੱਚਾ ਬਲਾਕ ਦੇ ਉਦਘਾਟਨ ਸਮਾਰੋਹ ਦੌਰਾਨ ਵਾਪਰੀ। ਇਹ ਉਦਘਾਟਨ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੀਤਾ ਸੀ । ਇਸ ਮੌਕੇ ਸੇਹਤ ਮੰਤਰੀ, ਹਲਕਾ ਵਿਧਾਇਕਾ,ਹੋਰ ਕੁਝ ਵਿਧਾਇਕਾਂ ਸਮੇਤ ਸੇਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।
ਥੋੜਾ ਸਮਾਂ ਪਹਿਲਾਂ ਜਗਰਾਉਂ ਏਰੀਏ ਵਿੱਚ ਡੌਥ ਟੈਸਟ ਕਰਵਾਉਣ ਵਾਲਿਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਸਿਵਲ ਹਸਪਤਾਲ ਜਗਰਾਉਂ ਦੇ ਅਧਿਕਾਰੀਆਂ ਤੇ ਲਗਾਏ ਗਏ ਸਨ। ਕੱਈ ਜਥੇਬੰਦੀਆਂ ਨੇ ਸਿਵਲ ਹਸਪਤਾਲ ਵਿੱਚ ਧਰਨੇ ਤੇ ਪ੍ਰਦਰਸ਼ਨ ਵੀ ਕੀਤੇ ਸਨ। ਉਦਘਾਟਨ ਸਮਾਰੋਹ ਵਿੱਚ ਸ਼ਾਮਲ ਪੱਤਰਕਾਰਾਂ ਵਲੋਂ ਇਸ ਰਿਸ਼ਵਤ ਖੋਰੀ ਦੇ ਸੰਗੀਨ ਦੋਸ਼ਾਂ ਸਬੰਧੀ ਜਦੋਂ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਉਤਰ ਵਿਚ ਸਹਿਮਤੀ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਸਾਰੇ ਪੰਜਾਬ ਵਿੱਚ ਰਿਸ਼ਵਤ ਖੋਰੀ ਵਿਰੁਧ ਜੋਰਦਾਰ ਮੁਹਿੰਮ ਚਲਾਈ ਹੋਈ ਹੈ ਪਰੰਤੂ ਕੁਝ ਕਾਲੀਆਂ ਭੇਡਾਂ ਹਾਲੇ ਪਕੜ ਤੋਂ ਬਾਹਰ ਹਨ। ਇਨਾਂ ਉਪਰ ਜਲਦੀ ਸ਼ਕੰਜਾ ਕਸ ਰਹੇ ਹਾਂ। ਮੁੱਖ ਮੰਤਰੀ ਵੱਲੋਂ (ਸ਼ਕੰਜਾ ਕਸ ਰਹੇ ਹਾਂ) ਸ਼ਬਦ ਦੇ ਅਰਥ ਬਹੁਤ ਡੂੰਘੇ ਅਰਥਾਂ ਵਾਲੇ ਹਨ। ਕਿਉਂਕਿ ਇਸ ਮੌਕੇ ਸੇਹਤ ਮੰਤਰੀ, ਜਗਰਾਉਂ ਦੀ ਵਿਧਾਇਕਾ ਅਤੇ ਹਸਪਤਾਲ ਦੇ ਅਧਿਕਾਰੀ ਹਾਜ਼ਰ ਸਨ। ਮੁਖ ਮੰਤਰੀ ਵਲੋਂ ਅਸਿੱਧੀ ਵਾਰਨਿੰਗ ਕਿਸ ਨੂੰ ਦਿੱਤੀ ਗਈ ਇਹ ਗੁਪਤ ਭੇਦ ਬਣਿਆ ਹੋਇਆ ਹੈ। ਜਿਸ ਦਾ ਖੁਲਾਸਾ ਕਾਰਵਾਈ ਹੋਣ ਪਿੱਛੋਂ , ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਜਦ ਕਿ ਲੋਕ ਇਸ ਰਿਸ਼ਵਤ ਖੋਰੀ ਨੂੰ ਲਗਾਤਾਰ ਰਾਜਨੀਤਿਕ ਪੁਸ਼ਤਪਨਾਹੀ ਦੇ ਦੋਸ਼ਾਂ ਨਾਲ ਜੋੜ ਕੇ ਰੋਸ ਪ੍ਰਗਟ ਕਰ ਰਹੇ ਹਨ।