ਕੌਣ ਕਹਿੰਦੈ ਕਿ ਭਗਵੰਤ ਮਾਨ ਦਾ ਸਰਾਭੇ ਵਾਲਾ ਬਿਆਨ ਗੱਪ ਹੈ ?

ਕੌਣ ਕਹਿੰਦੈ ਕਿ ਭਗਵੰਤ ਮਾਨ ਦਾ ਸਰਾਭੇ ਵਾਲਾ ਬਿਆਨ ਗੱਪ ਹੈ ?

Bhagwant Maan's Famous Statement

Bhagwant Maan's Famous Statement

ਸੱਚੀਂ ਗਲ ਹੈ ਇਹ :-
ਇਕ ਵਾਰ ਇਕ ਧਰਮ ਦੇ ਮੁੱਖ ਪ੍ਰਚਾਰਿਕ ਨੇ ਸ਼ਰੇਆਮ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਧਰਮ ਦਾ ਉਪਦੇਸ਼ ਸੀ ਕਿ '' ਸ਼ਰਾਬ ਪੀਣਾ ਪਾਪ ਹੈ ''। ਧਰਮ ਦੇ ਸੱਭ ਸ਼ਰਧਾਲੂ ਅੱਗ ਬਬੂਲਾ ਹੋ ਕੇ ਪ੍ਰਚਾਰਿਕ ਤੇ ਚੜਾਈ ਕਰਕੇ  ਆ ਗਏ ਅਤੇ ਸ਼ਰਾਬ ਪੀਣ ਸਬੰਧੀ ਤਰਾਂ ਤਰਾਂ ਦੇ ਸਵਾਲ ਪੁੱਛਣ ਲੱਗੇ। ਛਾਤਰ ਪ੍ਰਚਾਰਿਕ ਨੇ ਬੜੇ ਸਹਿਜ ਨਾਲ ਜਵਾਬ ਦਿੱਤਾ ਕਿ ਸ਼ਰਾਬ ਪੀਣੀ ਸਾਡੇ ਧਰਮ ਦਾ ਹੀ ਉਪਦੇਸ਼ ਹੈ । ਇਸ ਉਪਦੇਸ਼ ਦੀ ਪਾਲਣਾ ਕਰਦੇ ਹੋਏ ਹੀ ਮੈਂ ਸ਼ਰਾਬ ਪੀਤੀ ਹੈ ਅਤੇ ਆਉ ਮੈਂ ਇਸ ਦਾ ਸਬੂਤ ਵਖਾਵਾਂ। ਉਸ ਨੇ ਸੱਭ ਦੇ ਸਾਹਮਣੇ ਧਰਮ ਦੀ ਕਿਤਾਬ ਖੋਲੀ ਅਤੇ ਕਿਤਾਬ ਵਿੱਚ ਲਿਖੇ  ਸ਼ਬਦ  '' ਸ਼ਰਾਬ ਪੀਉ '' ਪੜਾ ਦਿੱਤੇ ਅਤੇ ਇਸ ਤੋਂ ਅੱਗੇ ਲਿਖੇ ਹੋਏ ਸ਼ਬਦਾਂ ਉਪਰ ਉਸਨੇ ਆਪਣਾ ਹੱਥ ਰੱਖ ਲਿਆ। ਹੱਥ ਚੁੱਕਣ ਤੇ ਪ੍ਰਚਾਰਕ ਦੀ ਸ਼ੈਤਾਨੀ ਫ਼ੜੀ ਗੱਈ । ਹੱਥ ਹੇਠ ਲਕੋਏ ਹੋਏ ਸ਼ਬਦ ਸਨ '' ਨਰਕ ਮੇਂ ਜਾਉ "ਅਤੇ ਪੂਰਾ ਵਾਕ ਬਣਦਾ ਸੀ "ਸ਼ਰਾਬ ਪੀਉ , ਨਰਕ ਮੇ ਜਾਉ "। ਇਸ ਦੇ ਬਾਵਜੂਦ ਵੀ ਪ੍ਰਚਾਰਿਕ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਹੋਇਆ, ਅਗਲੇ ਸ਼ਬਦ ਨਾ ਵੇਖਣ ਦੀ ਰੱਟ ਲਗਾ ਰਿਹਾ ਸੀ।              ‌ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜੇਹੀ ਸ਼ੈਤਾਨੀ ਭਰੀ ਉਧਾਰਣ ਦੁਹਰਾਈ ਗਈ।ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਉਪਰ ਸਰਭਾ ਵਿਖੇ ਮੁੱਖ ਮੰਤਰੀ ਸ਼ਰਧਾਂਜਲੀ ਭੇਟ ਕਰਨ ਆਏ । ਮੁੱਖ ਮੰਤਰੀ ਸ . ਭਗਵੰਤ ਸਿੰਘ ਮਾਨ ਨੇ ਹਿੱਕ ਥਾਪੜ ਕੇ ਕਿਹਾ ,  ਕਿ ਮੇਰੇ ਤੋ ਪਹਿਲਾਂ ਸਰਾਭਾ ਵਿਖੇ ਸ਼ਰਧਾਂਜਲੀ ਭੇਂਟ ਕਰਨ ਪਹਿਲਾਂ ਹੋਰ ਕੋਈ ਮੁੱਖ ਮੰਤਰੀ ਨਹੀਂ ਆਇਆ। ਇਹ ਬਿਆਨ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਅਤੇ ਪੰਜਾਬ ਵਿੱਚ ਰਾਜਨੀਤਿਕ ਭੁਚਾਲ ਆ ਜਿਹਾ ਆ ਗਿਆ। ਵਿਰੋਧੀਆਂ ਨੇ ਇਸ ਬਿਆਨ ਵਿਰੁੱਧ ਰੱਜ ਕੇ ਚਿਕੜ ਉਛਾਲ ਕੇ ਭੜਾਸ ਕੱਢੀ। ਕੋਈ ਕਹੇ ਮਾਨ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਗੱਪ ਮਾਰ ਗਿਆ ਅਤੇ ਕੋਈ ਕਹੇ ਤਾਕਤ ਦੇ ਨਸ਼ੇ ਵਿੱਚ ਫੁਕਰੀ ਮਾਰ ਕੇ ਲੋਕਾਂ ਨੂੰ ਬੁਧੂ ਬਣਾ ਗਿਆ। ਹਰ ਇਕ ਨੇ ਰੱਜ ਕੇ ਮੂੰਹ ਆਏ ਫੱੱਖੜ ਤੋਲੇ।

  ਹੁਣ ਇਸ ਤੇ ਇਕ ਸਵਾਲ ਖੜ੍ਹਾ ਹੋ ਗਿਆ ਕਿ ਵਿਰੋਧੀ ਆਖਦੇ ਕਿ ਮੁੱਖ ਮੰਤਰੀ ਗੱਪ ਮਾਰਦਾ ਹੈ , ਮੁਖ ਮੰਤਰੀ ਆਖਦਾ ਮੈਂ ਜਵਾਂ ਸੱਚ ਬੋਲਿਆ ਹੈ । 
  ਇਸ ਔਖ਼ੇ ਸਵਾਲ ਨੂੰ ਨਿਰਪੱਖ ਸੋਚ ਵਾਲੇ ਵਿਦਵਾਨਾਂ ਨੇ ਹੱਲ ਕਰਦੇ ਹੋਏ ਦੱਸਿਆ ਹੈ ਕਿ ਦੋਵੇਂ ਧਿਰਾਂ ਹੀ ਸੱਚੀਆਂ ਹਨ। ਵਿਰੋਧੀਆਂ ਦੇ ਇਲਜ਼ਾਮ ਸੱਚੇ ਹਨ ਕਿਉਂਕਿ ਇਸ ਤੋਂ ਪਹਿਲਾਂ ਸਮੇਂ ਸਮੇਂ ਦੇ ਮੁੱਖ ਮੰਤਰੀ ਇਸ ਸਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੁੰਦੇ ਰਹੇ ਸਨ । ਪਰ ਝੂਠਾ ਮੁੱਖ ਮੰਤਰੀ ਵੀ ਨਹੀਂ । ਉਹ ਧਰਮ ਪ੍ਰਚਾਰਕ ਵਾਂਗੂੰ  ਪੰਕਤੀ ਦੇ ਮੂਹਰਲੇ ਅੱਖਰਾਂ ਨੂੰ ਛਾਤਰ ਬਣ ਕੇ ਆਪਣੀ ਜ਼ੁਬਾਨ ਹੇਠ ਦੱਬ ਗਿਆ।ਉਹ ਸ਼ਬਦ ਸਨ " ਰਿਮੋਟ ਨਾਲ ਚੱਲਣ ਵਾਲਾ  " ਅਤੇ ਪੂਰਾ ਬਿਆਨ ਸੀ ਕਿ ਉਸ ( ਭਗਵੰਤ ਮਾਨ ) ਤੋਂ ਪਹਿਲਾਂ ਹੋਰ ਕੋਈ ਮੇਰੇ ਵਰਗਾ" ਰਿਮੋਟ ਨਾਲ ਚੱਲਣ ਵਾਲਾ ਮੁੱਖ ਮੰਤਰੀ " ਸ਼ਹੀਦੀ ਸਮਾਗਮ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਰਾਭੇ ਨਹੀਂਆਇਆ। ਬਸ ਐਨੀ ਗੱਲ ਸੀ ਰਾਮ ਰੌਲਾ ਮੁਕ ਗਿਆ। ਕੌਣ ਕਹਿੰਦੈ ਕਿ ਭਗਵੰਤ ਮਾਨ ਗੱਪ ਮਾਰਦੈਂ।