ਪੰਜਾਬ ਚ ਨਸ਼ੇ ਦਾ ਵੱਗ ਰਿਹਾ ਦਰਿਆ --

Drugs in Punjab: ਪੰਜਾਬ ਚ ਨਸ਼ੇ ਦਾ ਵੱਗ ਰਿਹਾ ਦਰਿਆ --

Drugs in Punjab

Drugs in Punjab: ਪੰਜਾਬ ਚ ਨਸ਼ੇ ਦਾ ਵੱਗ ਰਿਹਾ ਦਰਿਆ --

ਕਾਰਨ ਜਾਣੋ !
Drugs in Punjab: -ਪੰਜਾਬ ਵਿੱਚ ਨਸ਼ੇ ਦਾ ਦਰਿਆ ਦਾ ਵਹਿਣ, ਦਿਨੋਂ ਦਿਨ ਤੇਜ ਹੁੰਦਾ ਜਾ ਰਿਹਾ ਹੈ। ਨਸ਼ੇ ਦੀ ਵਧ ਡੋਜ਼ ਲੈਕੇ ਅੱਲੜ ਉਮਰ ਦੇ ਨੌਜਵਾਨਾ ਦੇ ਮਰਨ ਦੀਆਂ ਖਬਰਾਂ ਵਧ ਰਹੀਆਂ ਹਨ। ਪੁਲਿਸ ਵੱਲੋਂ ਤਸਕਰਾਂ ਨੂੰ ਕਾਬੂ ਕਰ ਕੇ ਨਸ਼ੇ ਦੀਆਂ ਖੇਪਾਂ ਬਰਾਮਦ ਕਰਨ ਦੀਆਂ ਖਬਰਾਂ ਵਿਚ ਵਾਧਾ ਹੋ ਰਿਹਾ ਹੈ । ਜੇਲਾਂ ਵਿੱਚ ਬੰਦ ਤਸਕਰਾਂ ਦੇ ਭਜਣ , ਤਸਕਰਾਂ ਦੇ ਜਮਾਨਤਾਂ ਤੇ ਆਉਣ ਅਤੇ ਤਸਕਰੀ ਦੇ ਕੇਸਾਂ ਵਿੱਚੋ ਬਾਇੱਜ਼ਤ ਬਰੀ ਹੋਣ ਦੀਆਂ ਖਬਰਾਂ ਵੀ ਜ਼ੋਰਾਂ ਤੇ ਹਨ। ਇਹ ਹੈ ਨਸ਼ੇ ਦੇ ਹਰ ਰੋਜ਼ ਤੇਜ਼ ਹੋ ਰਹੇ ਦਰਿਆ ਦੀ ਤਸਵੀਰ!
 ਇਸ ਤਸਵੀਰ ਦੇ ਰੰਗਾਂ ਨੂੰ ਸਮਾਜ ਦੇ ਦੁਸ਼ਮਣ ਹੋਰ ਗੂਹੜਾ ਕਿਉਂ ਕਰ ਰਹੇ ਹਨ।  ਇਹ ਇਕ ਲੰਮੇ ਅਰਸੇ ਤੋਂ ਇਹ ਬੁਝਾਰਤ ਇੱਕ ਗੋਰਖਧੰਦਾ ਬਣੀ ਹੋਈ ਹੈ। ਇਸ ਗੋਰਖਧੰਦੇ ਦੇ ਜ਼ਿੰਮੇਵਾਰਾ  ਦੀ ਸਹੀ ਪਹਿਚਾਣ ਕਰਨੀ (ਸੀਤਾ ਦੇ ਸਵੰਬਰ ) ਜਿਨੀ ਔਖੀ  ਹੈ।
ਰਾਜਨੀਤਕ ਵਰੋਧੀ ਸਰਕਾਰ ਨੂੰ, ਸਰਕਾਰ ਗਵਾਂਢੀ ਦੇਸ਼ ਪਾਕਿਸਤਾਨ ਨੂੰ,ਆਮ ਲੋਕ ਪੁਲਿਸ ਅਤੇ ਬੇਰੋਜ਼ਗਾਰੀ ਦੀ ਲਪੇਟ ਵਿਚ ਆ ਕੇ ਮਜਬੂਰਨ ਬਣੇ ਤਸਕਰਾਂ ਨੂੰ ਇਸ ਲਈ ਜੁਮੇਵਾਰ ਠਹਿਰਾ ਰਹੇ ਹਨ।ਪਰ ਸਚਾਈ ਸਾਹਮਣੇ ਆਉਣ ਤੋਂ ਬਿਨਾਂ ਕੋਈ ਹੱਲ ਨਹੀਂ ਹੋ ਸਕਦਾ।
ਜੇ ਕੋਈ ਬੁੱਧੀਜੀਵੀ ਸਚਾਈ ਲੱਭ ਕੇ ਲੋਕਾਂ ਸਾਹਮਣੇ ਦੱਸਦਾ ਵੀ ਹੈ ਤਾਂ, ਉਸਨੂੰ ਡਰ ਅਤੇ ਤਾਕਤ ਨਾਲ ਚੁੱਪ ਕਰਵਾ ਦਿੱਤਾ ਜਾਂਦਾ ਹੈ। ਕਿਉਂ ਕਿ ਇਹ ਸਮਾਜ ਵਿਰੋਧੀ ਤੱਤ ਹੱਰ ਪੱਖ ਤੋਂ ਸ਼ਕਤੀਸ਼ਾਲੀ ਬਣ ਚੁੱਕੇ ਹਨ।
ਨਸ਼ੇ ਨਾਲ ਜਿਸ ਘਰ ਦਾ ਜਿਰਾਗ ਬੁਝ ਜਾਂਦਾ ਹੈ, ਬੁੱਢੇ ਮਾਪਿਆਂ ਦੀ ਡੰਗੋਰੀ ਟੁੱਟ ਜਾਂਦੀ ਹੈ,ਵਸਦਾ ਰਸਦਾ ਘਰ ਉਜੜ ਕੇ ਜ਼ਿੰਦਗੀ ਵਿਚ ਘੁਪ ਹਨੇਰਾ ਹੋ ਜਾਂਦਾ ਹੈ।ਉਸ ਦਾ ਦਰਦ ਬੱਸ ਓਹੀ ਜਾਣ ਸਕਦੇ ਹਨ। ਕੁਜ ਲੁਟੇਰੇ ਆਪਣਾ ਨਾਮ ਚਮਕਾਉਣ ਦੇ ਮਨੋਰਥ ਨਾਲ ਲੁਟੀ ਰਕਮ ਚੋਂ,ਨਿਗੂਣੀ ਸਹਾਇਤਾ ਤੇ ਫ਼ੋਕੀ ਹਮਦਰਦੀ ਵੀ ਕਰਦੇ  ਹਨ।
ਇਹ ਸਮਸਿਆ ਸਚੇ ਸੁਚੇ ਅਤੇ ਨਿਸ਼ਕਾਮ ਲੋਕਾਂ ਦੀ ਲਾਮਬੰਦੀ ਤੋਂ ਬਿਨਾਂ ਹੱਲ ਨਹੀਂ ਹੋ ਸਕਦੀ। ਵੇਖੋ ਅਜਿਹਾ ਕਦੋਂ ਹੋਊ?