News of Maharaja Ranjit Singh's photo being removed from CM's office turned out to be false: - Read the whole case

ਝੂਠੀ ਨਿਕਲੀ ਮਹਾਰਾਜਾ ਰਣਜੀਤ ਸਿੰਘ ਦੀ CM ਦਫ਼ਤਰ ਚੋਂ  ਫੋਟੋ ਹਟਾਉਣ ਵਾਲੀ ਖ਼ਬਰ :- ਪੜ੍ਹੋ ਪੂਰਾ ਮਾਮਲਾ  

Bhagwant-Man

News of Maharaja Ranjit Singh's photo being removed from CM's office turned out to be false: - Read

ਚੰਡੀਗੜ੍ਹ  :- ਮੁੱਖ ਮੰਤਰੀ ਦਫ਼ਤਰ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੋਟੋ ਹਟਾਉਣ ਵਾਲੀ ਚੱਲੀ ਸੋਸ਼ਲ ਮੀਡੀਆ ਦੀ ਖ਼ਬਰ ਨੂੰ ਆਧਾਰ ਬਣਾ ਕੇ  ਵੱਖ ਵੱਖ ਰਾਜਨੀਤਕ ਧਿਰਾਂ ਵੱਲੋਂ  ਕੀਤੀ ਗਈ  ਬਿਆਨ ਬਾਜ਼ੀ ਨੂੰ ਉਸ ਸਮੇਂ ਵਿਰਾਮ ਲੱਗ ਗਿਆ, ਜਦੋਂ  ਪੱਤਰਕਾਰਾਂ ਦੀ ਟੀਮ   ਸਿਵਲ ਸਕੱਤਰੇਤ ਚ ਮੁੱਖ ਮੰਤਰੀ ਦੇ ਦਫਤਰ ਚ ਪੁੱਜੀ ਤਾਂ ਇੱਥੇ ਦੇਖਿਆ ਕਿ   ਮੁੱਖਮੰਤਰੀ ਭਗਵੰਤ ਮਾਨ   ਵੱਡੇ ਅਧਿਕਾਰੀਆਂ ਨਾਲ ਕਮੇਟੀ ਰੂਮ ਵਿੱਚ  ਮੀਟਿੰਗ ਕਰ ਰਹੇ ਸਨ ਤੇ  ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਸ ਥਾਂ ਤੇ ਹੀ ਲੱਗੀ ਹੋਈ ਸੀ  ਜਿੱਥੇ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਲੱਗੀ ਹੁੰਦੀ ਸੀ  ।