ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
ਮੈ ਕੌਮੀ ਮਿਸ਼ਨ ਆਪਣੇ ਬੰਦੀ ਵੀਰਾਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ ਹਾਂ।
ਅੱਜ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਤੋਂ ਬਾਅਦ , ਪੰਜਾਬ ਸਰਕਾਰ ਵੱਲੋਂ ਮੈਨੂੰ ਪੁਲਿਸ ਸਕਿਉਰਟੀ ਮੁਹਈਆ ਕਰਵਾਈ ਗਈ। ਮੇਰਾ ਪਰਿਵਾਰ ਪੰਥ ਦਾ ਪਰਿਵਾਰ ਹੈ , ਸ਼ਹੀਦਾਂ ਤੇ ਬੰਦੀ ਸਿੰਘਾਂ ਦਾ ਪਰਿਵਾਰ ਹੈ। ਮੈਨੂੰ ਖਾਲਸਾ ਪੰਥ ਅਤੇ ਸਮੂਹ ਪੰਜਾਬੀਆਂ ਤੇ ਮਾਣ ਹੈ ਕਿ ਇੱਕ ਧੀ ਅਤੇ ਭੈਣ ਹੋਣ ਦੇ ਨਾਤੇ ਮੇਰੀ ਸੁਰੱਖਿਆ ਖਾਲਸਾ ਪੰਥ ਕਰੇਗਾ। ਇਸ ਕਰਕੇ ਮੈ ਪੰਜਾਬ ਸਰਕਾਰ ਦੀ ਸਰਕਾਰੀ ਸਕਿਉਰਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।