ਪ੍ਰੈਸ ਡੇ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ 'ਤੇ ਸੈਮੀਨਾਰ

ਪ੍ਰੈਸ ਡੇ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ "ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ " 'ਤੇ ਸੈਮੀਨਾਰ

ਪ੍ਰੈਸ ਡੇ ਮੌਕੇ  ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਚ ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ  ਤੇ ਸੈਮੀਨਾਰ

ਪ੍ਰੈਸ ਡੇ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ "ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ " 'ਤੇ ਸੈਮੀਨਾਰ

ਪੰਜਾਬ ਯੂਨੀਅਨ ਆਫ਼ ਜਰਨਲਿਸਟ ਵਲੋਂ ਸ਼ਹੀਦ ਸਰਾਭਾ ਦੇ ਘਰ ਦੀ ਖ਼ਸਤਾ ਹਾਲਤ ਨੂੰ ਲੈ ਕੇ ਸੰਘਰਸ਼ ਕਰਨ ਦਾ ਫ਼ੈਸਲਾ

ਜਗਰਾਉਂ : ਪੰਜਾਬ ਯੂਨੀਅਨ ਆਫ਼ ਜਰਨਲਿਸਟ ਤੇ ਸੀ ਕੀ ਯੂਨੀਵਰਸਿਟੀ ਦੇ ਸਾਂਝੇ ਸਹਿਯੋਗ ਸਦਕਾ ਰਾਸ਼ਟਰੀ ਪ੍ਰੈਸ ਦਿਵਸ਼ ਅਤੇ ਬਾਲਾ ਸ਼ਹੀਦ ਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸ: ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪੰਜਾਬੀ ਪੱਤਰਕਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਲੋਕ ਪੱਖੀ ਕਲਮਕਾਰ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤੇ ਗਏ। ਸੈਮੀਨਾਰ ਦੀ ਅਰੰਭਤਾ ਤੋਂ ਪਹਿਲਾਂ ਉੱਘੇ ਕਾਲਮਨਵੀਸ਼ ਗੁਰਪ੍ਰੀਤ ਸਿੰਘ ਮੁੰਡਿਆਣੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ।ਇਸ ਉਪਰੰਤ "ਪੰਜਾਬੀ ਪੱਤਰਕਾਰੀ ਦੀ ਵਰਤਮਾਨ ਦਸ਼ਾ ਤੇ ਦਿਸ਼ਾ " 'ਤੇ ਵਿਸ਼ਾਲ ਸੈਮੀਨਾਰ ਹੋਇਆ ,ਜਿਸ ਵਿੱਚ ਪ੍ਰੋ.ਗੁਰਭਜਨ ਗਿੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ  ਮੁਖੀ( ਰਿਟਾਇਰਡ) , ਹਰਪ੍ਰੀਤ ਸਿੰਘ ਕਾਹਲੋ  ਸੰਪਾਦਕ ਅਨਮਿਊਟ ,ਤੇ ਸੰਤੋਖ ਗਿੱਲ ਨੇ ਪੰਜਾਬੀ ਪੱਤਰਕਾਰੀ ਨੂੰ ਚਣੌਤੀਆਂ ਬਾਰੇ ਸੰਖੇਪ ਰੂਪ ਵਿੱਚ ਚਰਚਾ ਕੀਤੀ। ਸੈਮੀਨਾਰ ਦੇ ਅਰੰਭ ਦੌਰਾਨ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਨੇ ਪਰਚਾ ਪੜ੍ਹਿਆ। ਸੰਤੋਖ ਗਿੱਲ ਨੇ  ਪੱਤਰਕਾਰੀ ਖੇਤਰ ਵਿੱਚ ਲੋਕ ਪੱਖੀ ਕਲਮਾਂ ਦੇ ਗੁਆਚ ਜਾਣ ਦੀ ਗੱਲ ਕਰਦਿਆਂ, ਆਖਿਆ ਕਿ ਲੋਕਤੰਤਰ ਦਾ ਚੌਥਾ ਥੰਮ  ਰਾਜਨੀਤਕ ਪਾਰਟੀਆਂ ਤੇ  ਕਾਰਪੋਰੇਟ ਘਰਾਣਿਆਂ ਦਾ ਗ਼ੁਲਾਮ ਹੁੰਦਾ ਜਾ ਰਿਹਾ ਹੈ।ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋ ਨੇ ਪੱਤਰਕਾਰਾਂ ਵਿੱਚ ਖੁੱਸਦੀ ਖ਼ੋਜੀ ਪ੍ਰਵਿਰਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੀ ਪੱਤਰਕਾਰੀ ਸਿਰਫ਼ ਪ੍ਰੈਸ ਨੋਟ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰੀ ਖੇਤਰ ਵਿੱਚ ਬਹੁ ਗਿਣਤੀ ਮੀਡੀਆ ਕਰਮੀ ਸਰਕਾਰੀ ਬੁਲਾਰੇ ਬਣ ਚੁੱਕੇ ਹਨ।ਸ: ਕਾਹਲੋਂ ਨੇ ਕਿਹਾ ਕਿ  ਕਰੋਨਾਂ ਮਹਾਂਮਾਰੀ ਦੌਰਾਨ ਬਹੁਤੇ ਪੱਤਰਕਾਰਾਂ ਦੀ ਕਾਰਗੁਜ਼ਾਰੀ ਨਾਂਹ ਪੱਖੀ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ੋਜੀ ਪ੍ਰਵਿਰਤੀ ਤੋਂ ਹਟਕੇ ਪ੍ਰੈਸ ਨੋਟ ਆਧਾਰਿਤ ਖ਼ਬਰਾਂ ਪ੍ਰਕਾਸ਼ਿਤ ਹੋਣ ਲੱਗ ਜਾਣ ਪੱਤਰਕਾਰ ਦੀ ਮੌਲਿਕਤਾ ਖ਼ਤਮ ਹੋ ਜਾਂਦੀ ਹੈ।ਉਹ ਨਿਰਪੱਖ ਪੱਤਰਕਾਰ ਨਾਂ ਹੋ ਕੇ ਪਬਲਿਕ ਰਿਲੇਸ਼ਨ ਅਫਸਰ  ਵਰਗਾ ਸਰਕਾਰੀ ਬੁਲਾਰਾ ਬਣ ਜਾਂਦਾ ਹੈ।ਇਸ ਮੌਕੇ  ਪ੍ਰੋ ਗੁਰਭਜਨ ਗਿੱਲ ਨੇ ਪੰਜਾਬੀ ਪੱਤਰਕਾਰੀ ਦੇ ਪਿਛੋਕੜ 'ਤੇ ਝਾਤ ਪਾਉਂਦਿਆਂ ਕਿਹਾ ਕਿ ਸ: ਸਰਾਭਾ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸ਼ਹੀਦ ਸਰਾਭਾ ਦੇ ਸਾਥੀਆਂ ਦੀ ਸ਼ਹਾਦਤ ਨੂੰ ਅਣਗੌਲਿਆਂ ਕਰਕੇ ਉਨ੍ਹਾਂ ਦੀ ਸ਼ਹਾਦਤ ਨਾਲ ਇਨਸਾਫ਼ ਨਹੀਂ ਕਰ ਪਾਉਂਦੇ।ਸ: ਗਿੱਲ ਨੇ ਵਰਤਮਾਨ ਪੰਜਾਬੀ ਪੱਤਰਕਾਰੀ ਵਿੱਚ ਪੜਨ ਤੇ ਸਿੱਖਣ ਦੀ ਘਾਟ ਨੂੰ ਭਵਿੱਖ ਵਿੱਚ ਵੱਡੀ ਚੁਣੌਤੀ ਦੱਸਿਆ।ਇਸ ਮੌਕੇ ਪੱਤਰਕਾਰੀ ਖੇਤਰ ਵਿੱਚ ਕਾਰਜਸ਼ੀਲ ਹਲਕੇ ਦੀਆਂ ਚਰਚਿਤ ਕਲਮਾਂ ਜਿੰਨ੍ਹਾਂ ਵਿੱਚ ਸਾਹਿਤਕ ਪੱਤਰਕਾਰ ਅਜੀਤ ਪਿਆਸਾ , ਨਸ਼ਿਆਂ ਤੇ ਰੇਤ ਮਾਫ਼ੀਆ ਖ਼ਿਲਾਫ਼ ਨੰਗੇ ਧੜ ਲੜਨ ਵਾਲੇ ਨਿੱਡਰ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਤੇ ਖ਼ੋਜੀ ਪੱਤਰਕਾਰ ਤੇ ਉੱਘੇ ਕਾਲਮ ਨਵੀਸ਼ ਸੰਤੋਖ ਗਿੱਲ ਨੂੰ ਲੋਕ ਪੱਖੀ ਕਲਮਕਾਰ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸੀ ਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਚਤੁਰਵੇਦੀ ਨੇ ਮੀਡੀਆ ਕਰਮੀਆਂ ਨੂੰ ਸਿੱਖਿਆ ਖੇਤਰ ਵੱਲ ਤਰਜੀਹੀ ਤੌਰ 'ਤੇ ਧਿਆਨ ਦੇਣ ਦੀ ਅਪੀਲ ਕੀਤੀ।ਡਾ.ਹਰਸ਼ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਵਿਦੇਸ਼ੀ ਨਿਵੇਸ਼ ਦਾ ਰੁਝਾਨ ਦੇਸ਼ ਖਾਸਕਰ ਪੰਜਾਬ ਲਈ ਬੇਹੱਦ ਖ਼ਤਰੇ ਤੋਂ ਖਾਲੀ ਨਹੀਂ ਹੈ। ਇਨ੍ਹਾਂ ਮੁੱਦਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਨੇ ਅੱਜ ਦੇ ਦਿਨ ਹੋਈ ਪ੍ਰੈਸ ਕੌਂਸਲ ਆਫ਼ ਇੰਡੀਆ ਦੀ ਸਥਾਪਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸਤੋਂ ਬਾਅਦ ਵਿਛੜੀ ਰੂਹ ਪੱਤਰਕਾਰ ਬਲਵਿੰਦਰ ਸਿੰਘ ਨੂੰ ਬੇਹੱਦ ਭਾਵੁਕਤਾ ਨਾਲ ਚੇਤੇ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਪੱਤਰਕਾਰੀ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਰਿਪੋਰਟ ਪੜ੍ਹੀ।ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਵਲੋਂ ਉਚੇਚੇ ਤੌਰ'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੀ ਖ਼ਸਤਾ ਹਾਲਤ ਨੂੰ ਲੈ ਕੇ ਭਵਿੱਖ ਵਿੱਚ ਸਾਂਝਾ ਮੰਚ ਤਿਆਰ ਕਰਨ ਦਾ ਫ਼ੈਸਲਾ ਲਿਆ।ਸ: ਹੇਰਾਂ ਨੇ ਕਿਹਾ ਕਿ ਸ:ਸਰਾਭਾ ਜੱਦੀ ਨਿਸ਼ਾਨੀ ਉਨ੍ਹਾਂ ਦੇ ਘਰ ਦੀ ਹਾਲਤ ਨੂੰ ਸੁਧਾਰਨ ਲਈ ਜੇਕਰ ਸੰਘਰਸ਼ ਵੀ ਕਰਨਾਂ ਪਿਆ ਉਸਤੋਂ ਪਿੱਛੇ ਨਹੀਂ ਹਟਣਗੇ।ਇਸ ਮੌਕੇ ਮਾਰਕਿਟ ਕਮੇਟੀ ਜਗਰਾਉਂ ਦੇ ਚੇਅਰਮੈਨ ਕਾਕਾ ਗਰੇਵਾਲ,ਪ੍ਰੀਤਮ ਸਿੰਘ ਅਖਾੜਾ, ਕੁਲਦੀਪ ਸਿੰਘ ਲੋਹਟ, ਚਰਨਜੀਤ ਸਰਨਾਂ, ਸੁਖਦੇਵ ਗਰਗ, ਸ਼ਮਸ਼ੇਰ ਗਾਲਿਬ, ਕੌਂਸਲ ਮੱਲ੍ਹਾ, ਸਤਪਾਲ ਕਾਊਕੇ ...ਆਦਿ ਹਾਜ਼ਰ ਸਨ।